ਹੁਣੇ ਹੁਣੇ ਪੰਜਾਬ ਸਰਕਾਰ ਨੇ ਸਫ਼ਰ ਕਰਨ ਵਾਲੇ ਇਹਨਾਂ ਲੋਕਾਂ ਨੂੰ ਦਿੱਤੀ ਬਹੁਤ ਵੱਡੀ ਰਾਹਤ-ਦੇਖੋ ਤਾਜ਼ਾ ਖ਼ਬਰ

ਪੰਜਾਬ ਤੋਂ ਦਿੱਲੀ ਜਾਣ ਵਾਲੀਆਂ ਜ਼ਿਆਦਾਤਰ ਟਰੇਨਾਂ ਬੰਦ ਪਈਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਮੁਸ਼ਕਿਲਾਂ ਪੇਸ਼ ਆ ਰਹੀਆਂ ਸਨ। ਇਸ ਲਈ ਪੰਜਾਬ ਸਰਕਾਰ ਦੁਆਰਾ ਦਿੱਲੀ ਲਈ 12 ਦੇ ਕਰੀਬ ਬੱਸਾਂ ਚਲਾਉਣ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।

ਜਲੰਧਰ ਡਿਪੂ ਤੋਂ ਦਿੱਲੀ ਲਈ ਸਵੇਰੇ 6.10, 7.30, 10.57, ਦੁਪਹਿਰ 1.50 ਅਤੇ ਸ਼ਾਮ 3.35 ’ਤੇ ਬੱਸਾਂ ਰਵਾਨਾ ਹੋਣਗੀਆਂ। ਲੁਧਿਆਣਾ ਤੋਂ ਦਿੱਲੀ ਲਈ ਸਵੇਰੇ 7.20, 11.00, 12.00 ਤੇ ਸ਼ਾਮ 4.30 ’ਤੇ ਬੱਸਾਂ ਭੇਜੀਆਂ ਜਾਣਗੀਆਂ ਜਦਕਿ ਬਟਾਲਾ ਡਿਪੂ ਤੋਂ ਸਵੇਰੇ 6.40 ਅਤੇ ਸ਼ਾਮ ਨੂੰ 4.30 ’ਤੇ ਬੱਸਾਂ ਭੇਜੀਆਂ ਜਾਣਗੀਆਂ।

ਇਸੇ ਤਰ੍ਹਾਂ ਪਠਾਨਕੋਟ ਡਿਪੂ ਦੁਆਰਾ ਵੀ ਇਕ ਬੱਸ ਦਿੱਲੀ ਲਈ ਭੇਜੀ ਜਾਵੇਗੀ। ਚੰਡੀਗੜ੍ਹ ਤੋਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਦੀ ਮੰਗ ਨੂੰ ਵੇਖਦੇ ਹੋਏ ਬੱਸਾਂ ਦਾ ਪਰਿਚਾਲਨ ਵਧਾ ਦਿੱਤਾ ਜਾਵੇਗਾ। ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਸਾਂ ਚਲਾਈਆਂ ਜਾ ਰਹੀਆਂ ਹਨ ਪਰ ਪਰਿਚਾਲਨ ਆਫ ਦਿ ਰਿਕਾਰਡ ਰਹੇਗਾ।

ਯੂ. ਪੀ. ਤੋਂ ਹੋ ਕੇ ਦਿੱਲੀ ਜਾਣਗੀਆਂ ਬੱਸਾਂ – ਦਿੱਲੀ ਦੇ ਰਸਤੇ ਬੰਦ ਹੋਣ ਕਾਰਨ ਉੱਤਰ ਪ੍ਰਦੇਸ਼ ਦੇ ਈਸਟਰਨ ਪੇਰੀਫੇਰਲ ਐਕਸਪ੍ਰੈੱਸਵੇ (ਈ. ਪੀ. ਈ.) ਤੋਂ ਹੋ ਕੇ ਬੱਸਾਂ ਦਿੱਲੀ ਨੂੰ ਰਵਾਨਾ ਹੋਣਗੀਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੁਆਰਾ ਰੂਟ ਡਾਈਵਰਟ ਕੀਤਾ ਗਿਆ ਹੈ, ਜਿਸ ਕਾਰਨ ਬੱਸਾਂ ਯੂ. ਪੀ. ਰਾਹੀਂ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਬੱਸਾਂ ’ਚ ਸਵਾਰੀਆਂ ਘੱਟ ਹੋਣਗੀਆਂ ਤਾਂ ਬੱਸਾਂ ਬਹਾਲਗੜ੍ਹ (ਸੋਨੀਪਤ) ਤੋਂ ਵਾਪਸ ਆ ਜਾਣਗੀਆਂ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *