ਹੁਣੇ ਹੁਣੇ ਪੰਜਾਬ ਚ’ ਏਥੇ ਬਦਲਿਆ ਕਰਫਿਊ ਦਾ ਸਮਾਂ -ਹੁਣ ਏਨੇ ਤੋਂ ਏਨੇ ਵਜੇ ਤੱਕ ਹੀ ਖੁੱਲਣਗੀਆਂ ਦੁਕਾਨਾਂ.

ਲੁਧਿਆਣਾ ‘ਚ ਕਰਫ਼ਿਊ ਨੂੰ ਲੈ ਕੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਮੁਤਾਬਕ ਜ਼ਿਲ੍ਹੇ ‘ਚ ਲਾਏ ਜਾਣ ਵਾਲੇ ਕਰਫ਼ਿਊ ਦਾ ਸਮਾਂ ਬਦਲ ਦਿੱਤਾ ਗਿਆ ਹੈ। ਨਵੇਂ ਹੁਕਮਾਂ ਮੁਤਾਬਕ 24 ਮਈ ਤੋਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਕਰਫ਼ਿਊ ਹੁਣ ਦੁਪਹਿਰ ਇਕ ਵਜੇ ਲਾਇਆ ਜਾਵੇਗਾ। ਇਸ ਦੌਰਾਨ ਸਾਰੀਆਂ ਦੁਕਾਨਾਂ, ਸਾਰੇ ਨਿੱਜੀ ਦਫ਼ਤਰ ਅਤੇ ਸਾਰੇ ਨਿੱਜੀ ਅਦਾਰਿਆਂ ਨੂੰ ਸਵੇਰੇ 5 ਵਜੇ ਤੋਂ ਦੁਪਹਿਰ 1 ਵਜੇ ਤੱਕ ਕਰਫ਼ਿਊ ਤੋਂ ਛੋਟ ਹੋਵੇਗੀ।

ਇਸ ਦੌਰਾਨ ਸਾਰੇ ਰੇਸਤਰਾਂ, ਕੈਫੇ, ਕਾਫ਼ੀ ਦੀਆਂ ਦੁਕਾਨਾਂ, ਫਾਸਟ ਫੂਡ ਆਊਟਲੈੱਟ, ਢਾਬਾ, ਬੇਕਰੀ, ਹਲਵਾਈ ਵਗੈਰਾ ‘ਚ ਬੈਠ ਕੇ ਖਾਣ ਦੀ ਮਨਾਹੀ ਹੋਵੇਗੀ। ਖਰੀਦ ਕੇ ਸਮਾਨ ਲਿਜਾਣ ਦੀ ਮਨਜ਼ੂਰੀ ਉਪਰੋਕਤ ਸਮੇਂ ਮੁਤਾਬਕ 1 ਵਜੇ ਤੱਕ ਹੋਵੇਗੀ।

ਪੱਕੇ ਹੋਏ ਭੋਜਨ ਦੀ ਹੋਮ ਡਲਿਵਰੀ ਰਾਤ 8 ਵਜੇ ਤੱਕ ਕੀਤੀ ਜਾ ਸਕਦੀ ਹੈ। ਰਾਤ 8 ਵਜੇ ਤੋਂ 5 ਵਜੇ ਤੱਕ ਹੋਮ ਡਲਿਵਰੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਈ-ਕਾਮਰਸ ਕੰਪਨੀਆਂ, ਕੋਰੀਅਰ ਕੰਪਨੀਆਂ ਅਤੇ ਡਾਕ ਵਿਭਾਗ ਨੂੰ ਰਾਤ 8 ਵਜੇ ਤੱਕ ਘਰੋ-ਘਰੀ ਪਾਰਸਲ ਆਦਿ ਦੀ ਵੰਡੀ ਕਰਨ ਦੀ ਮਨਜ਼ੂਰੀ ਹੋਵੇਗੀ।

ਡਲਿਵਰੀ ਕਰਦੇ ਹੋਏ ਕਰਿੰਦੇ ਕਰਫ਼ਿਊ ਪਾਸ ਲੈ ਕੇ ਚੱਲਣਗੇ। ਇਹ ਸਾਰੀਆਂ ਪਾਬੰਦੀਆਂ 31 ਮਈ ਤੱਕ ਲਾਗੂ ਰਹਿਣਗੀਆਂ। ਡਿਪਟੀ ਕਮਿਸ਼ਨਰ ਨੇ ਆਪਣੇ ਨਵੇਂ ਹੁਕਮਾਂ ਵਿੱਚ ਸਪੱਸ਼ਟ ਕੀਤਾ ਹੈ ਕਿ ਜਿਹੜੇ ਦੁਕਾਨਦਾਰ ਇਨ੍ਹਾਂ ਹੁਕਮਾਂ ਦੀ ਉਲਘੰਣਾ ਕਰਨਗੇ ਤਾਂ ਅਜਿਹੇ ਦੁਕਾਨਦਾਰਾਂ ਨੂੰ ਅਹਿਤਿਆਤਨ ਕਰਫ਼ਿਊ ਲਾਗੂ ਰਹਿਣ ਦੀ ਆਖ਼ਰੀ ਤਾਰੀਖ਼ ਤੱਕ ਬੰਦ ਕਰ ਦਿੱਤਾ ਜਾਵੇਗਾ। ਵੀਕੈਂਡ ਲਾਕਡਾਊਨ ਸ਼ੁੱਕਰਵਾਰ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤੱਕ ਪਹਿਲਾ ਦੀ ਤਰ੍ਹਾਂ ਹੀ ਜਾਰੀ ਰਹੇਗਾ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *