ਮੌਨਸੂਨ ਬਾਰੇ ਮੌਸਮ ਵਿਭਾਗ ਵਲੋਂ ਆਈ ਤਾਜ਼ਾ ਜਾਣਕਾਰੀ-ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ

ਮੌਸਮ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਭਾਰਤ ਵਿਚ ਸਥਿਤੀ ਬਹੁਤ ਹੀ ਚਿੰਤਾਜਨਕ ਬਣੀ ਹੋਈ ਹੈ। ਜਿੱਥੇ ਵਗਣ ਵਾਲੀਆਂ ਹਵਾਵਾਂ ਅਤੇ ਬਰਸਾਤ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਉਥੇ ਹੀ ਚੱਕਰਵਤੀ ਤੂਫਾਨ ਦੇ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਹਨ।

ਬੀਤੀ ਰਾਤ ਵੀ ਇਸ ਤੇਜ਼ ਹਨੇਰੀ ਝੱਖੜ ਦੇ ਕਾਰਨ ਕਈ ਜਗ੍ਹਾ ਦਰੱਖਤ ਡਿੱਗਣ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਮੌਸਮ ਵਿਭਾਗ ਵੱਲੋਂ ਸਭ ਨੂੰ ਸਮੇਂ-ਸਮੇਂ ਤੇ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਵੀ ਮੁਹਾਈਆ ਕਰਵਾਈ ਜਾਂਦੀ ਹੈ। ਉਥੇ ਹੀ ਮੌਨਸੂਨ ਦੇ ਆਉਣ ਨਾਲ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲਦੀ ਹੈ।

ਮੌਸਮ ਬਾਰੇ ਮੌਸਮ ਵਿਭਾਗ ਵੱਲੋਂ ਇੱਕ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ ਜਿਸ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ। ਭਾਰਤ ਦੇ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ 21 ਮਈ ਨੂੰ ਅੰਡੇਮਾਨ ਸਾਗਰ ਦੇ ਵਿਚ ਦੱਖਣ ਪੱਛਮੀ ਮਾਨਸੂਨ ਦੱਖਣ ਪੂਰਬੀ ਬੰਗਾਲ ਦੀ ਖਾੜੀ ਵਿੱਚ ਵੀ ਰਫ਼ਤਾਰ ਫੜੇਗੀ। ਜਿਸ ਨਾਲ ਦੱਖਣ-ਪੱਛਮੀ ਮੌਨਸੂਨ 27 ਮਈ ਤੋਂ 2 ਜੂਨ ਤੱਕ ਕੇਰਲ ਵਿੱਚ ਪੁੱਜਣ ਤੋਂ ਬਾਅਦ ਸਾਰੇ ਸੂਬਿਆਂ ਵਿੱਚ ਸਰਗਰਮ ਹੋ ਸਕਦੀ ਹੈ। ਵਿਭਾਗ ਨੇ ਕਿਹਾ ਹੈ ਕਿ ਮੌਸਮ ਸਥਿਤੀਆਂ ਕਾਰਣ ਇਹ ਮਾਨਸੂਨ 21 ਮਈ ਤੋਂ ਰਫ਼ਤਾਰ ਫੜੇਗੀ। ਉੱਥੇ ਹੀ ਅਰਬ ਸਾਗਰ ਵਿੱਚ ਉਠੇ ਤੂਫਾਨ ਕਾਰਨ 17 ਮਈ ਤੋਂ ਹੀ ਗੋਰਖਪੁਰ ਵਿੱਚ ਮੌਸਮ ਦਾ ਮਿਜਾਜ਼ ਬਦਲ ਚੁੱਕਾ ਹੈ।

ਜਿਥੇ ਪਹਿਲਾ ਹੀ ਬੂੰਦਾ ਬਾਂਦੀ ਹੋ ਰਹੀ ਹੈ ਅਤੇ 19 ਮਈ ਨੂੰ ਗੋਰਖਪੁਰ ਵਿਚ ਭਾਰੀ ਬਰਸਾਤ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਬੀਤੇ ਕੱਲ ਹੋਈ ਬਰਸਾਤ ਨੇ 20 ਮਈ ਮਹੀਨੇ ਵਿੱਚ 24 ਘੰਟਿਆਂ ਦੌਰਾਨ 31 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ ਇਸ ਤੋ ਪਹਿਲਾਂ 20 ਮਈ 1989 ਦੋਰਾਨ 118.80 ਮਿਲੀਮੀਟਰ ਵਰਖਾ ਹੋਈ ਸੀ। ਗੋਰਖਪੁਰ ਵਿਚ ਵੀਰਵਾਰ ਸ਼ਾਮ ਸਾਢੇ 5 ਵਜੇ ਤੱਕ ਲੱਗਭੱਗ 100.8 ਮਿਲੀਮੀਟਰ ਵਰਖਾ ਹੋਈ ਹੈ। ਉਥੇ ਹੀ ਮਈ ਮਹੀਨੇ ਵਿਚ ਹੁਣ ਤਕ ਲਗਭਗ 190 ਮਿਲੀਮੀਟਰ ਵਰਖਾ ਹੋ ਚੁੱਕੀ ਹੈ।

ਇੰਨੀ ਹੋਈ ਵਰਖਾ ਨਾਲ 51 ਸਾਲਾਂ ਦਾ ਰਿਕਾਰਡ ਵੀ ਟੁੱਟ ਚੁੱਕਾ ਹੈ। ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 22 ਮਈ ਦੇ ਲੱਗਭੱਗ ਉੱਤਰੀ ਅੰਡੇਮਾਨ ਸਾਗਰ ਅਤੇ ਉਸਦੇ ਨਾਲ ਜੁੜੇ ਪੂਰਬੀ ਮੱਧ ਬੰਗਾਲ ਦੀ ਖਾੜੀ ਵਿਚ ਘੱਟ ਦਵਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ। 24 ਮਈ ਤੱਕ ਚੱਕਰਵਾਤੀ ਤੁਫਾਨ ਵਿੱਚ ਤਬਦੀਲ ਵੀ ਹੋ ਸਕਦਾ ਹੈ। ਇਹ ਚੱਕਰਵਤੀ ਤੂਫਾਨ 26 ਮਈ ਦੀ ਸਵੇਰ ਨੂੰ ਉੱਤਰੀ ਬੰਗਾਲ ਦੀ ਖਾੜੀ ਵਿੱਚ ਓਡੀਸ਼ਾ ਪੱਛਮੀ ਬੰਗਾਲ ਦੇ ਕੰਢੇ ਉੱਤੇ ਪੁੱਜੇਗਾ।

Leave a Reply

Your email address will not be published. Required fields are marked *