ਯਾਸ ਤੂਫ਼ਾਨ ਤੋਂ ਇਹਨਾਂ ਸੂਬਿਆਂ ਨੂੰ ਵੱਡਾ ਖਤਰਾ-ਮੋਦੀ ਨੇ ਅਚਾਨਕ ਬੁਲਾਈ ਮੀਟਿੰਗ ਤੇ ਪਈਆਂ ਭਾਜੜਾਂ

ਦੇਸ਼ ਦੇ ਕਈ ਸੂਬਿਆਂ ‘ਚ ਚੱਕਰਵਾਤੀ ਤੂਫ਼ਾਨ ਯਾਸ ਦਾ ਖ਼ਤਰਾ ਮੰਡਰਾ ਰਿਹਾ ਹੈ। ਮੌਸਮ ਵਿਭਾਗ ਨੇ ਇਸ ਦੇ ਬਹੁਤ ਗੰਭੀਰ ਚੱਕਰਵਰਤੀ ਤੂਫ਼ਾਨ ‘ਚ ਬਦਲਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਇਹ 26 ਮਈ ਨੂੰ ਓਡੀਸ਼ਾ ਤੇ ਪੱਛਮੀ ਬੰਗਾਲ ਦੇ ਤੱਟਾਂ ਤੋਂ ਟਕਰਾਉਂਦਾ ਹੈ।

ਇਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ (NDMA) ਤੇ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ (NDRF) ਸਮੇਤ 14 ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਨੇ ਤੂਫ਼ਾਨ ਤੋਂ ਨਜਿੱਠਣ ਦੀਆਂ ਤਿਆਰੀਆਂ ਦਾ ਰਿਵੀਊ ਕੀਤਾ।

ਮੀਟਿੰਗ ‘ਚ ਪੱਛਮੀ ਬੰਗਾਲ, ਓਡੀਸ਼ਾ, ਤਮਿਲਨਾਡੂ, ਆਂਧ੍ਰ ਪ੍ਰਦੇਸ਼ ਅੰਡਮਾਨ-ਨਿਕੋਬਾਰ ਤੇ ਪੂਡੂਚੇਰੀ ਦੇ ਮੁੱਖ ਸਕੱਤਰ ਤੇ ਅਫਸਰ ਸ਼ਾਮਲ ਹੋਏ ਹਨ। ਇਸ ‘ਚ ਰੇਲਵੇ ਬੋਰਡ ਚੇਅਰਮੈਨ, ਐੱਨਡੀਐੱਮਏ ਦੇ ਸਕੱਤਰ, IDF ਚੀਫ ਨਾਲ ਗ੍ਰਹਿ, ਪਾਵਰ, ਸ਼ਿਪਿੰਗ, ਟੈਲੀਕਾਮ, ਪੈਟਰੋਲੀਅਮ ਤੇ ਕੁਦਰਤੀ ਗੈਸ, ਸਿਵਲ ਏਵੀਸ਼ਨ ਤੇ ਫਿਸ਼ਰੀਜ ਮੰਤਰਾਲੇ ਦੇ ਸਕੱਤਰ ਵੀ ਮੌਜੂਦ ਰਹੇ। ਬੈਠਕ ‘ਚ ਕੋਸਟ ਗਾਰਡ, ਐੱਨਡੀਆਰਐੱਫ ਤੇ ਆਈਐੱਮਡੀ (ਮੌਸਮ ਵਿਭਾਗ) ਦੇ ਡੀਜੀ ਵੀ ਸ਼ਾਮਲ ਹੋਏ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published. Required fields are marked *