ਜੇਕਰ ਤੁਹਾਨੂੰ ਨਹੀਂ ਆਈ ਕਿਸਾਨ ਯੋਜਨਾਂ ਦੀ 8ਵੀਂ ਕਿਸ਼ਤ-ਜਲਦ ਕਰੋ ਇਹ ਕੰਮ

PM Kisan Samman nidhi Yojana ਦੇ ਅਧੀਨ 9.5 ਕਰੋੜ ਕਿਸਾਨਾਂ ਲਈ 19,000 ਕਰੋੜ ਰੁਪਏ ਦੀ ਰਾਸ਼ੀ ਸ਼ੁੱਕਰਵਾਰ ਨੂੰ PM Modi ਵੱਲੋਂ ਜਾਰੀ ਕਰ ਦਿੱਤੀ ਗਈ ਹੈ। PM Kisan Yojana ਤਹਿਤ ਲਾਭਪਾਤਰੀ ਕਿਸਾਨ ਪਰਿਵਾਰ ਨੂੰ ਮੋਦੀ ਸਰਕਾਰ ਹਰ ਸਾਲ 6000 ਰੁਪਏ ਦਿੰਦੀ ਹੈ।

PM Kisan Samman Yojana ‘ਚ ਜੇ ਤੁਸੀਂ ਵੀ ਪੰਜੀਕ੍ਰਤ ਹੋ, ਤਾਂ ਤੁਹਾਨੂੰ ਜਲਦ ਹੀ 8ਵੀਂ ਕਿਸ਼ਤ ਦਾ ਆਪਣਾ ਸਟੇਟਸ ਚੈੱਕ ਕਰ ਲੈਣਾ ਚਾਹੀਦਾ। ਜੇ ਤੁਹਾਡੇ ਖਾਤੇ ‘ਚ ਅਜੇ ਵੀ 2,000 ਰੁਪਏ ਦੀ ਇਹ ਰਾਸ਼ੀ ਨਹੀਂ ਆਈ ਹੈ ਤਾਂ ਤੁਸੀਂ ਇਸ ਦੀ ਸ਼ਿਕਾਇਤ ਵੀ ਕਰ ਸਕਦੇ ਹੋ।
ਤੁਸੀਂ ਪੀਐੱਮ ਕਿਸਾਨ ਯੋਜਨਾ ਦੇ ਲਾਭਪਾਤਰੀ ਹੋ ਤੇ ਤੁਹਾਨੂੰ ਯੋਜਨਾ ਦੀ 8ਵੀਂ ਕਿਸ਼ਤ ਅਜੇ ਤਕ ਨਹੀਂ ਮਿਲੀ ਹੈ ਤਾਂ ਇਸਲਈ ਸ਼ਿਕਾਇਤ ਦਰਜ ਕਰਵਾ ਸਕਦੇ ਹੋ।

ਤੁਸੀਂ PM Kisan ਦੀ ਅਧਿਕਾਰਤ ਵੈੱਬਸਾਈਟ ‘ਤੇ ਉਪਲੱਬਧ ਹੈਲਪ ਡੈਸਕ ਦੀ ਮਦਦ ਨਾਲ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਤੁਸੀਂ ਹੈਲਪ ਡੈਸਕ ਦੀ ਮਦਦ ਨਾਲ ਕਿਸੇ ਵੀ ਤਰ੍ਹਾਂ ਦਾ ਆਪਣਾ ਸਵਾਲ ਰਜਿਸਟਰ ਕਰਵਾ ਸਕਦੇ ਹੋ ਤੇ ਫਿਰ ਉਸ ਦਾ ਸਟੇਟਸ ਚੈੱਕ ਕਰ ਸਕਦੇ ਹੋ।
ਪੀਐੱਮ ਕਿਸਾਨ ਯੋਜਨਾ (PM Kisan Yojana) ‘ਚ ਰਜਿਸਟਰਡ ਕਿਸਾਨ ਆਪਣੇ ਸਵਾਲ ਟੋਲ ਫ੍ਰੀ ਨੰਬਰ ‘ਤੇ ਕਾਲ ਕਰ ਕੇ ਪੁੱਛ ਸਕਦੇ ਹਨ।

ਕਿਸਾਨ ਪੀਐੱਮ ਕਿਸਾਨ ਯੋਜਨਾ ਲਈ ਸਰਕਾਰ ਵੱਲੋਂ ਦਿੱਤੇ ਗਏ ਹੈਲਪਲਾਈਨ ਨੰਬਰ 011-24300606/ 011-23381092 ਤੇ ਕਾਲ ਕਰ ਸਕਦੇ ਹੋ।
Also ReadInsurance regulator Irdai imposed a fine of Rs 24 lakh on Policybazaar sent this message to its customers
Policybazaar ‘ਤੇ ਬੀਮਾ ਨਿਯਾਮਕ Irdai ਨੇ ਲਾਇਆ 24 ਲੱਖ ਰੁਪਏ ਦਾ ਜੁਰਮਾਨਾ, ਆਪਣੇ ਗਾਹਕਾਂ ਨੂੰ ਭੇਜਿਆ ਸੀ ਇਹ ਮੈਸੇਜ

ਜਾਣੋ ‘FTO is Generated..’ ਦਾ ਮਤਲਬ – FTO ਦਾ ਅਰਥ ਫੰਡ ਟਰਾਂਸਫਰ ਆਰਡਰ ਹੈ। ਹਾਲਾਂਕਿ ਇਸ ਨਾਲ ਪੈਮੇਂਟ ਹੋ ਚੁੱਕੀ ਹੈ, ਇਸ ਬਾਰੇ ਪਤਾ ਨਹੀਂ ਲੱਗਦਾ ਪਰ ਜੇ ਇਹ ਅੱਠ ਸ਼ਬਦ ਤੁਹਾਡੇ ਵੇਰਵੇ ਵਿਚ ਲਿਖੇ ਹੋਏ ਆ ਰਹੇ ਹਨ ਤਾਂ ਇਸਦਾ ਅਰਥ ਹੈ ਕਿ ਜਲਦੀ ਹੀ ਸਰਕਾਰ ਵੱਲੋਂ ਪੈਮੇਂਟ ਹੋ ਜਾਵੇਗੀ ਤੇ ਰਕਮ ਖਾਤੇ ਵਿਚ ਆ ਜਾਵੇਗੀ।

Leave a Reply

Your email address will not be published. Required fields are marked *